nwa adsense

nma adsense 3

Thursday, 12 May 2016

ਸੁੰਦਰਤਾ ਦੇ ਟਿਪਸ




ਨਿੰਮ ਦੀਆਂ ਪੱਤੀਆਂ ’ਚ ਥੋੜ੍ਹੀ ਜਿਹੀ ਸਾਬਤ ਹਲਦੀ ਮਿਲਾ ਕੇ ਪੀਸ ਲਵੋ ਅਤੇ ਇਸ ਮਿਸ਼ਰਣ ਨੂੰ ਪੈਕ ਵਾਂਗ ਚਮੜੀ ’ਤੇ ਲਗਾਓ। ਇਸ ਮਿਸ਼ਰਣ ਦੀ ਵਰਤੋਂ ਨਾਲ ਕਿਲ-ਮੁਹਾਸਿਆਂ ਤੇ ਚਮੜੀ ਦੇ ਦਾਗ-ਧੱਬਿਆਂ ਦੀ ਸਮੱਸਿਆ ਦੂਰ ਹੁੰਦੀ ਹੈ।

ਨਾਰੰਗੀ ਦੀਆਂ ਛਿੱਲਾਂ ਪੀਸ ਕੇ ਚਿਹਰੇ ’ਤੇ ਮਲਣ ਨਾਲ ਚਿਹਰੇ ਦੀ ਰੰਗਤ ’ਚ ਹੈਰਾਨੀਜਨਕ ਨਿਖਾਰ ਆਉਂਦਾ ਹੈ।

ਮਲਾਈ ’ਚ ਜੈਤੂਨ ਦਾ ਤੇਲ ਮਿਲਾ ਕੇ ਚਮੜੀ ਦੀ ਰੋਜ਼ਾਨਾ ਮਸਾਜ ਕਰੋ। ਇਸ ਨਾਲ ਸਰਦੀਆਂ ਵਿਚ ਚਮੜੀ ਨਰਮ ਤੇ ਮੁਲਾਇਮ ਤਾਂ ਬਣੇਗੀ ਹੀ, ਨਾਲ ਹੀ ਚਮੜੀ ਦੀ ਰੰਗਤ ’ਚ ਨਿਖਾਰ ਵੀ ਅਵੇਗਾ।

ਕਮਲ ਦੇ ਫੁੱਲ ਨੂੰ ਪੀਸ ਕੇ ਉਸ ਵਿਚ ਲੇਪ ਮਿਲਾ ਕੇ ਚਿਹਰੇ ’ਤੇ ਮਲੋ। ਇਸਦੀ ਵਰਤੋਂ ਨਾਲ ਚਮੜੀ ਦੀ ਸੁੰਦਰਤਾ ਵਧਦੀ ਹੈ।

ਮੇਥੀ ਦੇ ਦਾਣਿਆਂ ਨੂੰ ਦੁੱਧ ’ਚ ਭਿਉਂ ਕੇ ਪੀਸ ਲਵੋ ਅਤੇ ਲੇਪ ਵਾਂਗ ਚਿਹਰੇ ’ਤੇ ਮਲੋ। ਇਸ ਨਾਲ ਚਿਹਰੇ ਦੀ ਚਮੜੀ ਦੀ ਰੰਗਤ ’ਚ ਨਿਖਾਰ ਆਉਂਦਾ ਹੈ ਤੇ ਦਾਗ-ਧੱਬੇ ਵੀ ਦੂਰ ਹੁੰਦੇ ਹਨ।

ਗਾਜਰ ਤੇ ਨਿੰਬੂ ਦਾ ਰਸ ਬਰਾਬਰ ਮਾਤਰਾ ’ਤੇ ਮਿਲਾ ਕੇ ਚਮੜੀ ’ਤੇ ਰੋਜ਼ਾਨਾ ਮਲੋ। ਇਸ ਨਾਲ ਸਾਂਵਲੇਪਨ ਦੀ ਸਮੱਸਿਆ ਦੂਰ ਹੁੰਦੀ ਹੈ।

ਸਰਦੀਆਂ ਦੇ ਮੌਸਮ ’ਚ ਹੱਥ ਖੁਸ਼ਕ ਤੇ ਬੇਜਾਨ ਜਿਹੇ ਹੋਣ ਦੀ ਸਮੱਸਿਆ ਲਗਭਗ ਹਰੇਕ ਨੂੰ ਆਉਂਦੀ ਹੈ। ਇਸ ਸਮੱਸਿਆ ਦੇ ਹੱਲ ਲਈ ਤਿਲਾਂ ਦੇ ਤੇਲ, ਮੋਮ ਤੇ ਕਪੂਰ ਨੂੰ ਬਰਾਬਰ ਮਾਤਰਾ ’ਚ ਲੈ ਕੇ ਸਾਰੀ ਸਮੱਗਰੀ ਨੂੰ ਗਰਮ ਕਰ ਕੇ ਲੋਸ਼ਨ ਬਣਾ ਲਵੋ ਅਤੇ ਰੋਜ਼ਾਨਾ ਇਸਨੂੰ ਹੱਥਾਂ ’ਤੇ ਲਗਾਓ। ਇਸ ਨਾਲ ਹੱਥ ਨਰਮ ਤੇ ਮੁਲਾਇਮ ਹੋ ਜਾਣਗੇ।

ਨਾਰੀਅਲ ਦੇ ਤੇਲ ’ਚ ਕੁਝ ਬੂੰਦਾਂ ਨਿੰਬੂ ਦੇ ਰਸ ਦੀਆਂ ਮਿਲਾ ਕੇ ਵਾਲਾਂ ਦੀਆਂ ਜੜ੍ਹਾਂ ’ਚ ਲਗਾਓ। ਇਸ ਤਜਰਬੇ ਨਾਲ ਜਿੱਥੇ ਵਾਲਾਂ ਨਾਲ ਸੰਬੰਧਿਤ ਸਮੱਸਿਆਵਾਂ ਦੂਰ ਹੁੰਦੀਆਂ ਹਨ, ਉੱਥੇ ਹੀ ਵਾਲ ਮਜ਼ਬੂਤ ਵੀ ਹੁੰਦੇ ਹਨ।

ਜੇ ਚਮੜੀ ’ਤੇ ਕਾਲੇ ਧੱਬਿਆਂ ਦੀ ਸਮੱਸਿਆ ਹੋਵੇ ਤਾਂ ਕੱਚੇ ਆਲੂ ਨੂੰ ਪੀਸ ਕੇ ਉਸ ਵਿਚ ਖੀਰੇ ਦਾ ਰਸ ਮਿਲਾ ਕੇ ਚਿਹਰੇ ’ਤੇ ਲਗਾਉਣ ਨਾਲ ਫਾਇਦਾ ਹੁੰਦਾ ਹੈ।

ਕਾਲੀਆਂ ਕੂਹਣੀਆਂ ਨੂੰ ਸਾਫ਼ ਕਰਨ ਲਈ ਵੇਸਣ ’ਚ ਨਿੰਬੂ ਤੇ ਸ਼ਹਿਦ ਦੀਆਂ ਕੁਝ ਬੂੰਦਾਂ ਮਿਲਾ ਕੇ 20 ਮਿੰਟ ਤਕ ਲਗਾਈ ਰੱਖੋ। ਬਾਅਦ ’ਚ ਰਗੜ ਕੇ ਧੋਣ ਨਾਲ ਸਾਫ਼ ਹੋਣਗੀਆਂ।

ਜੇ ਵਾਲ ਝੜਦੇ ਹੋਣ ਤਾਂ ਮੇਥੀ ਦਾ ਸਾਗ ਪੀਸ ਕੇ ਵਾਲਾਂ ਦੀਆਂ ਜੜ੍ਹਾਂ ’ਚ ਲਗਾਓ।

No comments:

Post a Comment