# ਮੂੰਹ ਦੀ ਬਦਬੂ ਦੂਰ ਕਰਨ ਲਈ ਸੌਂਫ ਚਬਾ-ਚਬਾ ਕੇ ਖਾਣ ਨਾਲ ਮੂੰਹ ਦੀ ਬਦਬੂ ਦੂਰ ਹੁੰਦੀ ਹੈ।
# ਜੀਅ ਘਬਰਾ ਰਿਹਾ ਹੋਵੇ ਜਾਂ ਗਰਮੀ ਲਗਦੀ ਹੋਵੇ ਤਾਂ ਠੰਡਾਈ ’ਚ ਸੌਂਫ ਮਿਲਾ ਕੇ ਪੀਣ ਨਾਲ ਆਰਾਮ ਮਿਲਦਾ ਹੈ।
# ਗਰਭਵਤੀ ਔਰਤਾਂ ਜੇ ਰੋਜ਼ਾਨਾ ਭੋਜਨ ਤੋਂ ਬਾਅਦ ਸਵੇਰੇ-ਸ਼ਾਮ ਸੌਂਫ ਖਾਣ ਤਾਂ ਔਲਾਦ ਗੋਰੀ ਪੈਦਾ ਹੁੰਦੀ ਹੈ।
# ਸਬਜ਼ੀ ਤੇ ਦਾਲ ’ਚ ਕੁਝ ਦਿਨ ਲਗਾਤਾਰ ਸੌਂਫ ਦਾ ਤੜਕਾ ਲਗਾਉਣ ਨਾਲ ਪੇਟ ’ਚ ਗੈਸ ਨਹੀਂ ਬਣਦੀ।
# ਹੱਥਾਂ-ਪੈਰਾਂ ’ਤੇ ਜਲਨ ਹੋ ਰਹੀ ਹੋਵੇ ਤਾਂ ਸੌਂਫ ਤੇ ਧਨੀਆਂ ਬਰਾਬਰ ਮਾਤਰਾ ’ਚ ਪੀਸ ਕੇ, ਛਾਣ ਕੇ ਮਿਸ਼ਰੀ ਮਿਲਾ ਕੇ ਖਾਣਾ ਖਾਣ ਤੋਂ ਬਾਅਦ ਇਕ ਚਮਚ ਪਾਣੀ ਨਾਲ ਕੁਝ ਦਿਨ ਰੋਜ਼ਾਨਾ ਲੈਣ ਨਾਲ ਫਾਇਦਾ ਮਿਲਦਾ ਹੈ।
# ਖੱਟੇ ਡਕਾਰ ਆ ਰਹੇ ਹੋਣ ਤਾਂ ਥੋੜੀ ਜਿਹੀ ਸੌਂਫ ਪਾਣੀ ’ਚ ਉਬਾਲ ਲੇ ਮਿਸ਼ਰੀ ਮਿਲਾ ਕੇ ਦਿਨ ’ਚ 2-3 ਵਾਰ ਪੀਣ ਨਾਲ ਆਰਾਮ ਮਿਲਦਾ ਹੈ।
# ਕਬਜ਼ ਦੂਰ ਕਰਨ ਲਈ 25 ਗ੍ਰਾਮ ਸੌਂਫ, 50 ਗ੍ਰਾਮ ਛੋਟੀ ਹਰੜ ਤੇ 50 ਗ੍ਰਾਮ ਖੰਡ ਜਾਂ ਮਿਸ਼ਰੀ ਨੂੰ ਮਿਲਾ ਕੇ ਚੂਰਨ ਬਣਾ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਇਕ ਚਮਚ ਕੋਸੇ ਪਾਣੀ ਨਾਲ ਲੈਣ ਨਾਲ ਕਬਜ਼ ਦੇ ਨਾਲ-ਨਾਲ ਐਸੀਡਿਟੀ ਤੇ ਪੇਟ ਦੇ ਅਫਾਰੇ ’ਚ ਵੀ ਆਰਾਮ ਮਿਲਦਾ ਹੈ।
# ਅੱਖਾਂ ਦੀ ਕਮਜ਼ੋਰੀ ਦੂਰ ਕਰਨ ਲਈ ਸੌਂਫ ਤੇ ਮਿਸ਼ਰੀ ਬਰਾਬਰ ਮਾਤਰਾ ’ਚ ਪੀਸ ਕੇ ਇਸ ਚੂਰਨ ਦੀ ਵਰਤੋਂ ਸਵੇਰੇ-ਸ਼ਾਮ ਪਾਣੀ ਨਾਲ ਘੱਟੋ-ਘੱਟ ਦੋ-ਢਾਈ ਮਹੀਨੇ ਕਰਨ ਨਾਲ ਅੱਖਾਂ ਦੀ ਕਮਜ਼ੋਰੀ ਦੂਰ ਹੁੰਦੀ ਹੈ।
# 10 ਗ੍ਰਾਮ ਸੌਂਫ ’ਚ ਖੰਡ ਜਾਂ ਮਿਸ਼ਰੀ ਮਿਲਾ ਕੇ ਚਬਾ-ਚਬਾ ਕੇ ਰੋਜ਼ਾਨਾ ਖਾਣ ਨਾਲ ਚਮੜੀ ਦੀ ਬੀਮਾਰੀ ਦੂਰ ਹੁੰਦੀ ਹੈ। ਸੌਂਫ ਖੂਨ ਦੇ ਨਾਲ-ਨਾਲ ਚਮੜੀ ਦੀ ਰੰਗਤ ਵੀ ਨਿਖਾਰਦੀ ਹੈ।
# ਖਾਂਸੀ ਵੇਲੇ ਆਰਾਮ ਲਈ ਸੌਂਫ ਦੇ ਅਰਕ ’ਚ ਸ਼ਹਿਦ ਮਿਲਾ ਕੇ ਪੀਓ।

No comments:
Post a Comment