nwa adsense

nma adsense 3

Thursday, 12 May 2016

ਅਦਰਕ ਦੇ ਗੁਣ

# ਅਦਰਕ ਵਿਚ ਇੰਨੇ ਜ਼ਿਆਦਾ ਗੁਣ ਹੁੰਦੇ ਹਨ, ਕਿ ਇਸ ਦੀ ਵਰਤੋਂ ਦਵਾਈਆਂ ਵਿਚ ਵੀ ਕੀਤੀ ਜਾਂਦੀ ਹੈ। ਇਸ ਵਿਚ ਫਾਸਫੋਰਸ, ਵਿਟਾਮਿਨ ਸੀ ਅਤੇ ਆਇਰਨ ਆਦਿ ਹੁੰਦੇ ਹਨ।

# ਗਲਾ ਖਰਾਬ ਹੋਣ ’ਤੇ ਚਾਹ ਬਣਾਉਣ ਵੇਲੇ ਥੋੜ੍ਹਾ ਜਿਹਾ ਅਦਰਕ ਪੀਸ ਕੇ ਇਸ ਵਿਚ ਪਾਓ ਅਤੇ ਦਿਨ ’ਚ 2 ਵਾਰ ਅਜਿਹੀ ਚਾਹ ਪੀਓ। ਇਸ ਵਿਚ ਤੁਲਸੀ ਦੀਆਂ ਪੱਤੀਆਂ ਵੀ ਮਿਲਾਈਆਂ ਜਾ ਸਕਦੀਆਂ ਹਨ।

# ਪਿੱਜ਼ਾ, ਸ਼ੈਡਵਿਚ ਆਦਿ ’ਚ ਅਦਰਕ ਤਰਾਸ਼ ਕੇ ਉਸਦੀਆਂ ਟਾਪਿੰਗਜ਼ ਰੱਖੋ। ਇਸਨੂੰ ਓਵਨ ’ਚ ਥੋੜ੍ਹੀ ਦੇਰ ਗਰਮ ਕਰਨ ਤੋਂ ਬਾਅਦ ਖਾਓ।

# ਮਾਮੂਲੀ ਖਾਂਸੀ-ਜ਼ੁਕਾਮ ਜਾਂ ਨਜ਼ਲਾ ਹੋਣ ’ਤੇ ਅਦਰਕ ਦੀ ਵਰਤੋਂ ਫਾਇਦੇਮੰਦ ਹੁੰਦੀ ਹੈ। ਨੱਕ ਬੰਦ ਹੋਵੇ ਤਾਂ ਇਕ ਚਮਚ ਨਿੰਬੂ ਦਾ ਰਸ, ਇਕ ਚਮਚ ਸ਼ਹਿਦ ਤੇ ਥੋੜ੍ਹਾ ਜਿਹਾ ਅਦਰਕ ਪੀਸ ਲਵੋ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਗਰਮ ਪਾਣੀ ਨਾਲ ਲਵੋ। ਇਹ



ਤਜਰਬਾ 3-4 ਵਾਰ ਕਰਨ ਨਾਲ ਫਰਕ ਮਹਿਸੂਸ ਹੋਵੇਗਾ।

# ਜੈਮ, ਜੈਲੀ ਆਦਿ ’ਚ ਅਦਰਕ ਪਾਉਣ ਨਾਲ ਇਨ੍ਹਾਂ ਦਾ ਸੁਆਦ ਬਹੁਤ ਵਧੀਆਂ ਹੋ ਜਾਂਦਾ ਹੈ।

# ਜ਼ਿਆਦਾਤਰ ਸਬਜ਼ੀਆਂ ਮੌਸਮੀ ਹੁੰਦੀਆਂ ਹਨ ਪਰ ਅਦਰਕ ਪੂਰਾ ਸਾਲ ਮਿਲਦਾ ਹੈ। ਘਰਾਂ ’ਚ ਵੀ ਮਸਾਲੇਦਾਰ ਪਕਵਾਨਾਂ ’ਚ ਜੇ ਅਦਰਕ ਨਾ ਪਾਇਆ ਜਾਵੇ ਤਾਂ ਭੋਜਨ ਦਾ ਸਵਾਦ ਨਹੀਂ ਆਉਂਦਾ। ਮਾਮੂਲੀ ਖਾਂਸੀ ਲੈ ਕੇ ਵੱਡੀਆਂ-2 ਬੀਮਾਰੀਆਂ ਦਾ ਇਲਾਜ ਅਦਰਕ ਕਰ ਸਕਦੀ ਹੈ।

# ਬੰਦ ਗੋਭੀ ਆਦਿ ਬਣਾਉਣ ਵੇਲੇ ਜੇ ਇਸ ਵਿਚ ਅਦਰਕ ਕੁਤਰ ਕੇ ਪਾ ਦਿੱਤਾ ਜਾਵੇ ਤਾਂ ਪੇਟ ਸੰਬੰਧੀ ਸਮੱਸਿਆਵਾਂ ਜਿਵੇ: ਗੈਸ ਅਫਾਰਾ, ਖੱਟੇ ਡਕਾਰਾਂ ਆਦਿ ਤੋਂ ਬਚਿਆ ਜਾ ਸਕਦਾ ਹੈ।

# ਅਦਰਕ ਦਰਦ ਨੂੰ ਖਤਮ ਕਰਨ ’ਚ ਵੀ ਮਦਦ ਕਰਦਾ ਹੈ। ਦੰਦ ’ਚ ਦਰਦ ਹੋਵੇ ਤਾਂ ਅਦਰਕ ਦਾ ਟੁਕੜਾ ਦੋਵਾਂ ਦੰਦਾਂ ਦੇ ਵਿਚਕਾਰ ਦਬਾ ਲਵੋ। ਅਦਰਕ ਦਰਦ ਨੂੰ ਖਿੱਚ ਲਵੇਗਾ। ਸਿਰ ਦਰਦ ਹੋਣ ’ਤੇ ਅਦਰਕ ਨੂੰ ਪੀਸ ਕੇ ਇਸਦਾ ਰਸ ਕੱਢ ਲਵੋ ਤੇ ਦੋਵਾਂ ਕੰਨਾਂ ’ਚ ਜ਼ੁਕਾਮ ਕਾਰਨ ਹੋ ਰਿਹਾ ਹੋਵੇ ਤਾਂ ਇਹ ਤਜਰਬਾ ਜ਼ਰੂਰ ਸਫਲ ਸਾਬਤ ਹੋਵੇਗਾ
ਜੇ ਮਿਕਸ ਆਚਾਰ ਬਣਾਉਣ ਵੇਲੇ ਉਸ ਵਿਚ ਅਦਰਕ ਪਾ ਦੇਈਏ ਤਾਂ ਆਚਾਰ ਦਾ ਮਜ਼ਾ ਹੀ ਦੁੱਗਣਾ ਹੋ ਜਾਂਦਾ ਹੈ। 

No comments:

Post a Comment